ਪੰਜਾਬ ਸਰਕਾਰ ਦੀ ਬਸੇਰਾ ਸਕੀਮ ਦੇ ਤਹਿਤ ਹਲਕੇ ਦੇ 88 ਲੋਕਾਂ ਨੂੰ 5-5 ਮਰਲਾ ਪਲਾਟਾਂ ਦੇ ਮਾਲਕਾਨਾ ਹੱਕਾਂ ਦੇ ਮਨਜ਼ੂਰੀ ਪੱਤਰ ਸੌਂਪ ਕੇ ਦਿਲੋਂ ਖੁਸ਼ੀ ਮਹਿਸੂਸ ਹੋਈ। ਇਹ ਮੇਰਾ ਸੁਫਨਾ ਹੈ ਕਿ ਹਲਕੇ ਦੇ ਇੱਕ ਇੱਕ ਪਰਿਵਾਰ ਕੋਲ ਆਪਣਾ ਘਰ ਹੋਵੇ, ਆਪਣੀ ਛੱਤ ਹੋਵੇ, ਅਤੇ ਮੇਰੀ ਕੋਸ਼ਿਸ਼ ਰਹੇਗੀ ਕਿ ਹਰ ਕਿਸੀ ਦਾ ਆਪਣੇ ਘਰ ਦਾ ਸੁਫਨਾ ਜ਼ਰੂਰ ਪੂਰਾ ਹੋਵੇ।