ਜ਼ਿਮੇਵਾਰ ਸੰਗਰੂਰ - ਕੋਵਿਡ ਮੁਹਿੰਮ

ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ "ਜ਼ਿਮੇਵਾਰ ਸੰਗਰੂਰ ਮੁਹਿੰਮ" ਦੀ ਸ਼ੁਰੂਆਤ ਕੀਤੀ ਗਈ ਤਾਂ ਕਿ ਸੰਗਰੂਰ ਹਲਕੇ ਦੇ ਨਾਗਰਿਕਾਂ ਦੀ ਜਿੰਦਗੀ ਨੂੰ ਬਚਾਇਆ ਜਾ ਸਕੇ।
ਇੱਕ ਕੋਵਿਡ ਕੇਅਰ ਸੈਂਟਰ ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਕਿ ਆਕਸੀਜਨ ਕੰਨਸੈਂਟਰੇਟਰ ,ਵਾਈਟਲ ਮੈਜਰਮੈਂਟ ਮੋਨੀਟਰ ਸਮੇਤ L2 ਸਹੂਲਤ ਵਾਲੇ 100 ਬਿਸਤਰ ਸਨ। ਚਲਦੀਆਂ ਫਿਰਦੀਆਂ ਇਮੂਨਾਈਜੇਸਨ ਵੈਨਾਂ ਦੀ ਸ਼ੁਰੂਆਤ ਕੀਤੀ ਗਈ, ਅਤੇ ਇਨ੍ਹਾਂ ਵੈਨਾਂ ਨੇ ਸੰਗਰੂਰ ਹਲਕੇ ਦੇ ਹਰੇਕ ਇਲਾਕੇ ਵਿੱਚ ਵੈਕਸੀਨੇਸ਼ਨ ਕੀਤੀ, ਤਾਂਕਿ ਕੋਈ ਵੀ ਵਿਅਕਤੀ ਅਸੁਰੱਖਿਅਤ ਨਾ ਰਹੇ। ਇਹ ਵੈਨਾਂ ਉਨ੍ਹਾਂ ਥਾਂਵਾਂ ਤੇ ਵੀ ਗਈਆਂ ਜਿੱਥੋਂ ਦੇ ਲੋਕ ਵੈਕਸੀਨੇਸ਼ਨ ਸੈਂਟਰ ਤੇ ਨਹੀਂ ਜਾ ਸਕਦੇ ਸਨ। ਇਨ੍ਹਾਂ ਦੀ ਵਰਤੋਂ ਲੋਕਾਂ ਤੱਕ ਖਾਣਾ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਇਆ ਕਰਵਾਉਣ ਲਈ ਵੀ ਕੀਤੀ ਗਈ। ਹਰੇਕ ਕੋਵਿਡ ਪਾਜ਼ਿਟਿਵ ਮਰੀਜ਼ ਨੂੰ "ਫਤਿਹ ਕਿਟ" ਦਿੱਤੀ ਗਈ ਤਾਂਕਿ ਬਿਨਾਂ ਘਰ ਛੱਡੇ ਉਸ ਨੂੰ ਡਾਕਟਰੀ ਸਹਾਇਤਾ ਮਿਲ ਸਕੇ। ਅਸੀਂ ਲੋੜਵੰਦਾਂ ਲਈ 24*7 ਟੋਲ-ਫ਼੍ਰੀ ਨੰਬਰ ਵੀ ਜਾਰੀ ਕੀਤਾ। ਇਸ ਤੋਂ ਇਲਾਵਾ ਦਿੱਲੀ ਵਿੱਚ ਮਾਹਿਰ ਡਾਕਟਰਾਂ ਨਾਲ ਰਾਬਤਾ ਕਰਵਾਇਆ।


    • ਹਸਪਤਾਲ 100 ਬਿਸਤਰਿਆਂ ਵਾਲਾ ਹਸਪਤਾਲ ਜੋੜਿਆ ਗਿਆ
    • ਐਂਬੂਲੈਂਸ ਸੇਵਾ ਲੋਕਾਂ ਲਈ ਸਮਰਪਿਤ ਐਂਬੂਲੈਂਸ ਸੇਵਾ
    • ਕੋਵਿਡ ਸਮੇਂ ਭੋਜਨ ਦੀ ਵੰਡ
ਰਿਪੋਰਟ ਕਾਰਡ
ਮੈਨੀਫੈਸਟੋ - 2022