ਸਮਾਂਰੇਖਾ
ਸ਼੍ਰੀ ਵਿਜੈ ਇੰਦਰ ਸਿੰਗਲਾ, ਇੱਕ ਭਾਰਤੀ ਸਿਆਸਤਦਾਨ ਹਨ, ਜੋ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ (ਆਈ.ਐਨ.ਸੀ.) ਦੇ ਨੁਮਾਇਦੇ ਹਨ ਅਤੇ ਸਾਲ 2017 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਜਾਣ ਉਪਰੰਤ ਨਿਰੰਤਰ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਚੁਣੇ ਹੋਏ ਵਿਧਾਇਕ ਦੇ ਰੂਪ ਅਤੇ ਪੰਜਾਬ ਸਰਕਾਰ ਵਿੱਚ ਲੋਕ ਨਿਰਮਾਣ ਵਿਭਾਗ ਅਤੇ ਪ੍ਰਸ਼ਾਨਿਕ ਸੁਧਾਰ ਵਿਭਾਗ (ਕੈਬਨਿਟ ਮੰਤਰੀ) ਵਜੋਂ ਸੇਵਾ ਕਰ ਰਹੇ ਹਨ। ਸਾਲ 2019 ਵਿੱਚ ਸਿੱਖਿਆ ਮੰਤਰੀ ਦਾ ਅਹੁੱਦਾ ਸੰਭਾਲਣ ਉਪਰੰਤ ਪੰਜਾਬ ਵਿੱਚ ਸਕੂਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਦੇ ਹੋਏ ਭਾਰਤ ਵਿੱਚੋਂ ਪੰਜਾਬ ਨੂੰ ਪਹਿਲੇ ਦਰਜੇ ਤੇ ਲਿਆਉਣ ਦਾ ਸਹਿਰਾ ਪ੍ਰਾਪਤ ਹੋਇਆ ਹੈ।
ਆਪਣੇ ਮੌਜੂਦਾ ਸਮੇਂ ਤੋਂ ਪਹਿਲਾਂ ਉਹ ਸਾਲ 2009-2014 ਦਰਮਿਆਨ ਸੰਗਰੂਰ ਲੋਕ ਸਭਾ ਹਲਕੇ ਤੋਂ ਬਤੌਰ ਸੰਸਦ ਮੈਂਬਰ ਚੁਣੇ ਜਾਣ ਉਪਰੰਤ ਇਨ੍ਹਾਂ ਨੂੰ ਪਿਛਲੀ ਯੂ.ਪੀ.ਏ. ਸਰਕਾਰ ਵਿੱਚ ਇਨ੍ਹਾਂ ਦੀ ਸਮਾਜ ਸੇਵਾ ਪ੍ਰਤੀ ਸਮਰਪਨ ਅਤੇ ਉਦਾਰ ਕੰਮਾਂ ਨੂੰ ਦੇਖਦੇ ਹੋਏ ਸਭ ਤੋਂ ਵਧੀਆ ਸਾਂਸਦ ਮੈਂਬਰ ਵਿੱਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।
ਸ਼੍ਰੀ ਵਿਜੈ ਇੰਦਰ ਸਿੰਗਲਾ, ਕਾਂਗਰਸ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਦੇ ਕਰੀਬੀ ਹੋਣ ਦੇ ਨਾਲ-ਨਾਲ ਸਾਲ 2002-2004 ਤੱਕ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ 2006-2008 ਦਰਮਿਆਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ।
2002: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕਤੱਰ ਬਣੇ
2006: ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣੇ
2009: ਸੰਗਰੂਰ ਸੰਸਦੀ ਹਲਕੇ ਤੋਂ ਲੋਕ ਸਭਾ ਲਈ ਚੁਣੇ ਗਏ
2017: ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਚੁਣੇ ਗਏ।
2018: ਪੰਜਾਬ ਸਰਕਾਰ ਦੇ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਵਜੋਂ ਚੁਣੇ ਗਏ
2021: ਨਵੇਂ ਬਣੇ ਮੰਤਰੀ ਮੰਡਲ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ (ਪੀ. ਡਬਲਯੂ. ਡੀ ਅਤੇ ਪ੍ਰਸ਼ਾਸਕੀ ਸੁਧਾਰ) ਵਜੋਂ ਦੁਬਾਰਾ ਚੁਣੇ ਗਏ।