ਚੰਗੀ ਸਿਹਤ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਸਾਡੀ ਉਮਰ ਅਤੇ ਲਗਾਤਰ ਹੋਣ ਵਾਲੀ ਜਾਂਚ ਸਾਡੀ ਸਿਹਤ 'ਤੇ ਨਜ਼ਰ ਅਤੇ ਧਿਆਨ ਰੱਖਣ ਲਈ ਬਹੁਤ ਜ਼ਰੂਰੀ ਹੈ। ਇਸੀ ਲੜੀ ਦੇ ਤਹਿਤ ਭਵਾਨੀਗੜ੍ਹ ਦੇ ਲੋਕਾਂ ਦੀ ਸਮੁੱਚੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਵਿੱਚ ਲਗਭਗ 570 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੌਕੇ ਤੇ ਹੀ ਕੁੱਲ 38 ਅਪ੍ਰੇਸ਼ਨ ਵੀ ਕੀਤੇ ਗਏ। ਕੈੰਪ ਠੀਕ ਤਰੀਕੇ ਨਾਲ ਚਲਦਾ ਰਹੇ ਅਤੇ ਲੋਕਾਂ ਦੀ ਜਾਂਚ-ਪੜਤਾਲ ਹੁੰਦੀ ਰਹੇ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਯੂਥ ਲੀਡਰ ਮੋਹਿਲ ਸਿੰਗਲਾ ਵੀ ਮੌਕੇ ਤੇ ਮੌਜੂਦ ਰਹੇ।