ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ

ਸੰਗਰੂਰ ਹਲਕੇ ਨੂੰ ਮੈਡੀਸਿਟੀ ਦੇ ਰੂਪ ਲਈ ਤਿਆਰ ਕਰਨ ਦੇ ਯਤਨਾਂ 'ਤੇ ਚਲਦਿਆਂ ਘਾਬਦਾਂ ਵਿਖੇ 350 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ। ਇਸ ਦੀ ਉਸਾਰੀ ਮਗਰੋਂ ਬੱਚਿਆਂ ਨੂੰ ਮੈਡੀਕਲ ਦੀ ਪੜ੍ਹਾਈ ਕਰਨ ਲਈ ਦੂਰ ਦੁਰਾਡੇ ਦੇ ਮੈਡੀਕਲ ਕਾਲਜਾਂ 'ਚ ਸੀਟਾਂ ਲੈਣ ਲਈ ਮਜਬੂਰ ਨਹੀਂ ਹੋਣਾ ਪਵੇਗਾ। ਨਾਲ ਹੀ ਆਉਣ ਵਾਲੇ ਸਮੇਂ ਵਿੱਚ ਇਸ ਇਲਾਕੇ ਵਿੱਚ ਮੈਡੀਕਲ ਅਤੇ ਮੈਡੀਸਨ ਨਾਲ ਜੁੜੀਆਂ ਨਵੀਆਂ ਕੰਪਨੀਆਂ ਨੂੰ ਲਿਆਉਣ ਵੱਲ ਵੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸੰਗਰੂਰ ਹਲਕੇ ਵਿੱਚ PGI, ਕੈਂਸਰ ਹਸਪਤਾਲ ਅਤੇ ਹੁਣ ਸਰਕਾਰੀ ਮੈਡੀਕਲ ਕਾਲਜ ਬਣਨ ਨਾਲ ਸੰਗਰੂਰ ਨੂੰ ਨਵੀਂ ਪਹਿਚਾਣ ਮਿਲੇਗੀ।


ਰਿਪੋਰਟ ਕਾਰਡ
ਮੈਨੀਫੈਸਟੋ - 2022