ਭਵਾਨੀਗੜ੍ਹ ਵਿਖੇ ਬਹਾਵਲਪੁਰੀਆ ਭਵਨ ਦੀ ਉਸਾਰੀ ਵਾਸਤੇ 10 ਲੱਖ ਰੁਪਏ ਦੀ ਗ੍ਰਾੰਟ ਦਿੱਤੀ। ਇਸ ਸੰਬੰਧ ਵਿੱਚ ਇਕ ਮੀਟਿੰਗ ਵੀ ਰੱਖੀ ਜਿਸ ਵਿੱਚ ਇਲਾਕੇ ਦੇ ਕਈ ਪਤਵੰਤੇ ਸੱਜਣ ਵੀ ਮੌਜੂਦ ਸਨ। ਲੋਕਾਂ ਨੇ ਗ੍ਰਾੰਟ ਜਾਰੀ ਕਰਨ ਲਈ ਧਨਵਾਦ ਕੀਤਾ ਅਤੇ ਨਾਲ ਹੀ ਇਲਾਕੇ ਦੀਆਂ ਕਈ ਸਮਸਿਆਵਾਂ ਦਾ ਜ਼ਿਕਰ ਕੀਤਾ, ਜਿਸ ਬਾਰੇ ਧਿਆਨ ਦੇਣ ਅਤੇ ਉਨ੍ਹਾਂ ਦਾ ਜਲਦ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।