ਜੋ ਕਹਿੰਦੇ ਹਾਂ,ਉਹ ਕਰਦੇ ਵੀ ਹਾਂ। ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਿਕਾਸ ਦੇ ਵਾਅਦਿਆਂ ਤੇ ਕਾਇਮ ਹੈ। ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਲੋਕਾਂ ਦੀ ਲੰਮੇ ਸਮੇ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਸੂਬੇ ਦੇ ਮੁੱਖਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਬੇਲਾ ਤੋਂ ਪਨਿਆਲੀ ਤੱਕ ਦੀ ਨਵੀਂ ਲਿੰਕ ਰੋਡ ਤੇ ਸਤਲੁਜ ਦਰਿਆ ਉੱਤੇ 114 ਕਰੋੜ ਦੀ ਲਾਗਤ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ। ਇਸ ਵੇਲੇ ਮੇਰੇ ਨਾਲ ਮੁੱਖਮੰਤਰੀ ਸ.ਚਰਨਜੀਤ ਸਿੰਘ ਚੰਨੀ ਦੇ ਨਾਲ ਸੂਬੇ ਦੇ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੀ ਮੌਜੂਦ ਰਹੇ। ਆਉਣ ਵਾਲੇ ਦਿਨਾਂ 'ਚ ਇਲਾਕੇ 'ਚ ਲੋਕਾਂ ਨੂੰ ਨਵੀਆਂ ਲਿੰਕ ਰੋਡ ਦੇ ਨਾਲ ਨਾਲ ਪਹਿਲਾਂ ਨਾਲੋਂ ਚੌੜੀਆਂ ਸੜਕਾਂ ਦੀ ਸੌਗਾਤ ਦਿਆਂਗੇ, ਇਹ ਸਾਡਾ ਵਾਅਦਾ ਹੈ।