ਬਲਿਆਲ 'ਚ ਮੁਫ਼ਤ ਮੈਡੀਕਲ ਕੈਂਪ

ਬਲਿਆਲ ਦੇ ਸਰਕਾਰੀ ਹਾਈ ਸਕੂਲ 'ਚ ਆਪਣੇ ਪਿਤਾ ਸ਼੍ਰੀ ਸੰਤ ਰਾਮ ਸਿੰਗਲਾ ਦੀ ਯਾਦ 'ਚ ਮੁਫ਼ਤ ਮੈਡੀਕਲ ਕੈਂਪ ਲਗਵਾਇਆ ਗਿਆ। ਆਸ-ਪਾਸ ਦੇ ਲੋੜਵੰਦ ਲੋਕਾਂ ਦੀ ਸਿਹਤ-ਸੁਧਾਰ ਲਈ ਇੱਕ ਨੇਕ ਉਪਰਾਲੇ ਵੱਜੋਂ ਲਗਵਾਏ ਗਏ ਇਸ ਕੈਂਪ 'ਚ 650 ਮਰੀਜ਼ਾਂ ਦੀ OPD 'ਚ ਜਾਂਚ ਕੀਤੀ ਗਈ ਜਿਨ੍ਹਾਂ 'ਚੋਂ 35 ਮਰੀਜ਼ਾਂ ਦੀਆਂ ਅੱਖਾਂ ਦੇ ਮੌਕੇ 'ਤੇ ਹੀ ਅਪ੍ਰੇਸ਼ਨ ਕਰ ਦਿੱਤੇ ਗਏ। ਇਸ ਸਫ਼ਲ ਉਪਰਾਲੇ ਵਾਸਤੇ ਮਾਹਰ ਡਾਕਟਰਾਂ ਦੀ ਟੀਮ ਅਤੇ ਇਲਾਕੇ ਦੇ ਲੋਕਾਂ ਸਮੇਤ ਕਾਂਗਰਸੀ ਵਰਕਰਾਂ ਦਾ ਧੰਨਵਾਦ।

ਰਿਪੋਰਟ ਕਾਰਡ
ਮੈਨੀਫੈਸਟੋ - 2022