ਪਿੰਡ ਗਹਿਲਾਂ ਵਿਖੇ ਮੈਡੀਕਲ ਕੈਂਪ

ਹਲਕੇ ਦੇ ਲੋਕਾਂ ਦੀ ਸਿਹਤ ਸੰਭਾਲ ਲਈ ਲਗਵਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪਾਂ ਦੀ ਲੜੀ 'ਚ ਭਵਾਨੀਗੜ੍ਹ ਦੇ ਪਿੰਡ ਗਹਿਲਾਂ ਵਿਖੇ ਐਤਵਾਰ ਨੂੰ ਇੱਕ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਦੇ ਸਫ਼ਲ ਆਯੋਜਨ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ। ਕੈਂਪ ਦੀ OPD 'ਚ 318 ਤੋਂ ਵੱਧ ਲੋਕਾਂ ਨੇ ਲਾਭ ਉਠਾਇਆ ਅਤੇ 20 ਮਰੀਜ਼ਾਂ ਦੀ ਅੱਖਾਂ ਨਾਲ ਸਬੰਧਤ ਵੱਖ-ਵੱਖ ਜਟਿਲਤਾਵਾਂ ਦੇ ਮੁਫ਼ਤ ਅਪ੍ਰੇਸ਼ਨ ਕੀਤੇ ਗਏ। ਸਾਡੇ ਯਤਨਾਂ ਰਾਹੀਂ ਲੋਕਾਂ ਦੀ ਸੇਵਾ ਕਰਨ ਲਈ ਇਹ ਇੱਕ ਛੋਟਾ ਜਿਹਾ ਕਦਮ ਹੈ ਅਤੇ ਇਹ ਉਪਰਾਲਾ ਅੱਗੇ ਵੀ ਜਾਰੀ ਰਹੇਗਾ।

ਰਿਪੋਰਟ ਕਾਰਡ
ਮੈਨੀਫੈਸਟੋ - 2022