ਐਤਵਾਰ ਦੇ ਦਿਨ ਪਿੰਡ ਅਕੋਈ ਸਾਹਿਬ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਮੁਫ਼ਤ ਮੈਡੀਕਲ ਕੈੰਪ ਸਫ਼ਲ ਆਯੋਜਨ ਕੀਤਾ ਗਿਆ। ਇਸ ਦੌਰਾਨ ਮਾਹਰ ਡਾਕਟਰਾਂ ਨੇ ਇਲਾਕੇ ਦੇ 443 ਮਰੀਜ਼ਾਂ ਦੀ OPD 'ਚ ਜਾਂਚ ਕੀਤੀ, ਜਿਨ੍ਹਾਂ 'ਚੋਂ ਮੌਕੇ 'ਤੇ 32 ਮਰੀਜ਼ਾਂ ਦੀਆਂ ਅੱਖਾਂ ਦੇ ਸਫ਼ਲ ਅਪ੍ਰੇਸ਼ਨ ਕੀਤੇ ਗਏ। ਮਰੀਜ਼ਾਂ ਅਤੇ ਲੋਕਲ ਲੋਕਾਂ ਨੂੰ ਕੈੰਪ 'ਚ ਪੂਰੀ ਸਹੂਲਤ ਮਿਲੇ 'ਤੇ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਕਰਕੇ ਯੂਥ ਲੀਡਰ ਮੋਹਿਲ ਸਿੰਗਲਾ ਆਪਣੇ ਸਾਥੀਆਂ ਨਾਲ ਹਰ ਮਰੀਜ਼ ਦੇ ਆਸ-ਪਾਸ ਰਹੇ। ਕੈੰਪ ਦੋਰਾਨ ਸਾਰੀ ਵਿਵਸਥਾ ਸਹੀ ਤਰੀਕੇ ਨਾਲ ਚਲਦੀ ਰਹੇ, ਇਸ ਲਈ ਮੈਂ ਵੀ ਖਾਸ ਤੌਰ ਤੇ ਕੈੰਪ 'ਚ ਪੁੱਜਿਆ ਅਤੇ ਈਲਾਜ ਕਰਵਾਉਣ ਆਏ ਮਰੀਜ਼ਾਂ ਨਾਲ ਗੱਲ-ਬਾਤ ਕੀਤੀ। ਜੋ ਮਰੀਜ਼ ਆਪਣਾ ਅਪ੍ਰੇਸ਼ਨ ਕਰਵੇ ਚੁੱਕੇ ਸੀ, ਉਹਨਾਂ ਦਾ ਵੀ ਹਾਲਚਾਲ ਪੁੱਛਿਆ ਅਤੇ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਸਕੂਲ ਵਿਖੇ ਲਗਾਏ ਗਏ ਮੈਡੀਕਲ ਕੈੰਪ ਦੇ ਸਫ਼ਲ ਆਯੋਜਨ ਲਈ ਡਾਕਟਰਾਂ ਦੀ ਟੀਮ ਅਤੇ ਹਲਕੇ ਦੇ ਕਾਂਗਰਸੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ।