ਕਿਸਾਨੀ ਸੰਘਰਸ਼ ਨਾਲ ਮੈਂ ਸ਼ੁਰੂ ਤੋਂ ਹੀ ਮੋਢੇ ਨਾਲ ਮੋਢਾ ਜੋੜ ਕੇ ਖੜਾ ਹਾਂ ਤੇ ਕਿਸਾਨਾਂ ਦੇ ਹਰ ਦੁੱਖ ਨੂੰ ਆਪਣਾ ਦਰਦ ਸਮਝਿਆ ਹੈ। ਇਕ ਪਾਸੇ ਜਿੱਥੇ ਮੇਰੇ ਮੰਨ ਵਿੱਚ ਇਸ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਪ੍ਰਤੀ ਸਨਮਾਣ ਹੈ, ਦੂਜੇ ਪਾਸੇ ਉਹਨਾਂ ਦੇ ਵਾਰਸਾਂ ਦੇ ਭਵਿੱਖ ਲਈ ਵੀ ਮੇਰੇ ਮੰਨ ਵਿਚ ਚਿੰਤਾ ਹੈ। ਜਿਸ ਨੂੰ ਦੂਰ ਕਰਦੇ ਹੋਏ ਮੈਂ 23 ਸ਼ਹੀਦ ਹੋਏ ਕਿਸਾਨਾਂ ਦੇ ਬੇਸਹਾਰੇ ਵਾਰਸਾਂ ਨੂੰ ਵੱਖ-ਵੱਖ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪ ਕੇ ਆਪਣੀ ਜ਼ਿੱਮੇਦਾਰੀ ਨਿਭਾਈ।