ਰੌਸ਼ਨੀ ਦਾ ਤਿਉਹਾਰ ਦੀਵਾਲੀ ਦੀਵਿਆਂ ਤੋਂ ਬਿਨਾ ਮਨਾਉਣਾ ਅਰਥਹੀਣ ਹੈ ਅਤੇ ਜੇ ਦੀਵੇ ਸਾਡੇ ਆਪਣੇ ਘੁਮਿਆਰ ਭਰਾਵਾਂ ਦੇ ਹੱਥਾਂ ਨਾਲ ਘੜ੍ਹੇ-ਬਣੇ ਹੋਣ ਤਾਂ ਦੀਵਾਲੀ ਮਨਾਉਣ ਦੀ ਅਸਲੀਅਤ ਪਤਾ ਚਲਦੀ ਹੈ। ਇਸੀ ਸੋਚ ਨਾਲ ਅੱਜ ਮੈਂ ਆਪਣੇ ਇਹਨਾਂ ਘੁਮਿਆਰ ਭਰਾਵਾਂ ਤੋਂ ਦੀਵੇ ਖਰੀਦੇ ਵੀ 'ਤੇ ਇਹਨਾਂ ਨਾਲ ਰਲ-ਮਿਲ ਕੇ ਦੀਵਾਲੀ ਮਨਾਈ ਵੀ। ਮੇਰੀ ਤੁਹਾਡੇ ਅੱਗੇ ਵੀ ਇਹੀ ਅਪੀਲ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਦੀਵੇ ਘੜ੍ਹਨ ਵਾਲੇ ਘੁਮਿਆਰ ਭਰਾਵਾਂ ਤੋਂ ਦੀਵੇ ਖਰੀਦ ਕੇ ਆਪਣੀ ਤੇ ਉਨ੍ਹਾਂ ਦੀ ਦੀਵਾਲੀ ਨੂੰ ਹੋਰ ਰੌਸ਼ਨ ਕਰੋ। ਸਾਰਿਆਂ ਨੂੰ ਦੀਵਾਲੀ ਦੀ ਲੱਖ-ਲੱਖ ਵਧਾਈ।