ਬਤੌਰ ਐਮ.ਪੀ.

ਸੰਸਦ ਮੈਂਬਰ ਵਜੋਂ ਕੀਤੇ ਹੋਏ ਕੰਮ (2009 - 2014)

2009 ਵਿੱਚ ਸ਼੍ਰੀ. ਵਿਜੇ ਇੰਦਰ ਸਿੰਗਲਾ ਸੰਗਰੂਰ ਸੰਸਦੀ ਹਲਕੇ ਤੋਂ 15ਵੀਂ ਲੋਕ ਸਭਾ ਲਈ ਚੁਣੇ ਗਏ ਅਤੇ ਯੂਪੀਏ ਸਰਕਾਰ (2009-2014) ਵਿੱਚ ਇੱਕ ਸਭ ਤੋਂ ਮਹਾਨ ਸੰਸਦ ਮੈਂਬਰਾਂ ਵਜੋਂ ਜਾਣੇ ਜਾਂਦੇ ਸਨ। ਇਸ ਕਾਰਜਕਾਲ ਦੌਰਾਨ ਇਸ ਪਛੜੇ ਖੇਤਰ ਵਿੱਚ ਸਿੱਖਿਆ, ਸਿਹਤ, ਭਾਈਚਾਰਕ ਵਿਕਾਸ, ਖੇਡਾਂ ਅਤੇ ਜਨਤਕ ਸਹੂਲਤਾਂ ਦੇ ਖੇਤਰਾਂ ਵਿੱਚ ਵੱਡੀਆਂ ਵਿਕਾਸ ਪਹਿਲਕਦਮੀਆਂ ਲਾਗੂ ਕੀਤੀਆਂ ਗਈਆਂ ਸਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ 449 ਕਰੋੜ ਰੁਪਏ ਦੀ ਲਾਗਤ ਵਾਲੇ 300 ਬਿਸਤਰਿਆਂ ਵਾਲੇ ਪੀ.ਜੀ. ਆਈ ਦੇ ਨਿਰਮਾਣ ਨਾਲ ਹਲਕੇ ਦੀ ਰੂਪ ਰੇਖਾ ਨੂੰ ਬਦਲ ਦਿੱਤਾ ਗਿਆ ਸੀ।

ਪ੍ਰਾਪਤੀਆਂ

  • ਪੀ.ਜੀ.ਆਈ. ਸੰਗਰੂਰ, 300 ਬੈੱਡ ਹਸਪਤਾਲ (ਖਰਚਾ 449 ਕਰੋੜ) ਦੇ ਰੂਪ ਵਿੱਚ ਇੱਕ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਲਿਆਉਣਾ।
  • ਸ਼ਤਾਬਦੀ ਐਕਸਪ੍ਰੈਸ ਸੰਗਰੂਰ ਤੋਂ ਸ਼ੁਰੂ ਕਰਕੇ, 5 ਤਖਤ ਯਾਤਰਾ ਟ੍ਰੇਨ ਸ਼ੁਰੂ ਕਰਕੇ ਅਤੇ ਸਰਸਾ, ਅਜਮੇਰ, ਜੰਮੂ ਆਦਿ ਨੂੰ ਹੋਰ ਟ੍ਰੇਨਾਂ ਸ਼ੁਰੂ ਕਰਕੇ ਪੰਜਾਬ ਨੂੰ ਰੇਲ ਤੇ ਸੜਕ ਰਸਤੇ ਰਾਹੀਂ ਪੂਰੇ ਭਾਰਤ ਨਾਲ ਜੋੜਨਾਂ।
  • ਸੰਗਰੂਰ ਵਿੱਚ ਆਵਾਜਾਈ ਨੂੰ ਸੁਖਾਲਾ ਕਰਨ ਲਈ ਰੇਲ ਟਰੈਕ ਦਾ ਬਿਜਲੀ ਕਰਨ ਅਤੇ ਰੇਲਵੇ ਉਵਰ ਬ੍ਰਿਜ਼ ਦੀ ਉਸਾਰੀ ਕਰਵਾਉਣਾ।
  • ਸਪੋਰਟਸ ਦੇ ਖੇਤਰ ਵਿੱਚ ਵਧੀਆ ਪ੍ਰੋਜੈਕਟ ਜਿਵੇਂ ਕਿ ਸੰਗਰੂਰ ਵਿਖੇ ਵਾਰ ਹੀਰੋਜ਼ ਸਟੇਡੀਅਮ ਵਿੱਚ ਸਿੰਥੈਟਿਕ ਅਥਲੈਟਿਕ ਟ੍ਰੈਕ (6.88 ਕਰੋੜ)ਵਾਰ ਹੀਰੋਜ਼ ਸਟੇਡੀਅਮ, ਮਲਟੀਪਰਪੋਜ਼ ਇੰਡੋਰ ਹਾਲ ਅਤੇ ਬਰਨਾਲਾ ਵਿਖੇ ਸਪੋਰਟਸ ਅਥਾਰਿਟੀ ਆਫ ਇੰਡੀਆ ਕੋਚਿੰਗ ਸੈਂਟਰ (ਬਾਕਸਿੰਗ, ਕਬੱਡੀ ਅਤੇ ਬਾਸਕਿੱਟਬਾਲ) ਲਿਆਉਣਾ।
  • ਸਿੱਖਿਆ, ਸਿਹਤ, ਕਮਿਊਨਟੀ ਵਿਕਾਸ, ਖੇਡਾਂ ਅਤੇ ਜਨ ਸੁਵਿਧਾਵਾਂ ਦੇ ਖੇਤਰ ਵਿੱਚ MPLAD ਫੰਡ ਵਿਚੋਂ ਵਿਸਥਾਰਤ ਪੇਂਡੂ ਵਿਕਾਸ ਦੇ ਕੰਮ ਸ਼ੁਰੂ ਕਰਵਾਏ।
  • ਖਨੌਰੀ, ਲਹਿਰਾ, ਮੂਨਕ ਵਿਖੇ ਨੈਸ਼ਨਲ ਰੀਵਰ ਕੰਸਰਵੇਸ਼ਨ ਪ੍ਰੋਜੈਕਟ ਅਧੀਨ 49 ਕਰੋੜ ਦੀ ਲਾਗਤ ਨਾਲ ਸੀਵਰੇਜ ਸਿਸਟਮ ਦੀ ਸਥਾਪਨਾ।
  • ਹਲਕੇ ਅੰਦਰਲੇ ਸਾਰੇ 7 ਰੇਲਵੇ ਸਟੇਸ਼ਨਾ ਨੂੰ ਆਦਰਸ਼ ਸਟੇਸ਼ਨ ਬਣਾਇਆ
  • ਯੁਵਕ ਵਿਕਾਸ ਲਈ ਯੂਥ ਕਲੱਬਾਂ ਨੂੰ 1.86 ਕਰੋੜ ਦੀ ਗ੍ਰਾੰਟ MPLAD ਫੰਡ ਵਿਚੋਂ ਦਿੱਤੀ।

ਪ੍ਰਾਪਤੀਆਂ

ਰਿਪੋਰਟ ਕਾਰਡ
ਮੈਨੀਫੈਸਟੋ - 2022