ਯਾਤਰੀ ਰੇਲਗੱਡੀ ਨੂੰ ਹਰੀ ਝੰਡੀ
ਪੈਸੰਜਰ ਟਰੇਨ - ਧੂਰੀ ਤੋਂ ਬਠਿੰਡਾ
ਧੂਰੀ-ਬਠਿੰਡਾ ਦਰਮਿਆਨ ਪੈਸੰਜਰ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤਾ। ਇਸ ਰੇਲਗੱਡੀ ਨੇ ਇੰਟਰਸਿਟੀ ਅਤੇ ਅੰਤਰਰਾਜੀ ਯਾਤਰੀ ਗਤੀਸ਼ੀਲਤਾ ਨੂੰ ਵਧਾਇਆ।
ਟਰੇਨ ਨੰ. 54765 - ਇਹ ਹਰ ਰੋਜ਼ ਸਵੇਰੇ 4 ਵਜੇ ਧੂਰੀ ਤੋਂ ਰਵਾਨਾ ਹੋ ਕੇ ਬਰਨਾਲਾ, ਤਪਾ ਅਤੇ ਰਾਮਪੁਰਾ ਫੂਲ ਰਾਹੀਂ, 06:25 ਵਜੇ ਬਠਿੰਡਾ ਜੰਕਸ਼ਨ ਪਹੰਚੇਗੀ। ਇਹ ਰੇਲਗੱਡੀ ਸ਼ਹਿਰ ਵਾਸੀਆਂ ਲਈ ਇੱਕ ਤੋਹਫ਼ਾ ਹੈ ਅਤੇ ਧੂਰੀ ਨੂੰ ਨੇੜਲੇ ਇਲਾਕਿਆਂ ਦੇ ਹੋਰ ਵੱਡੇ ਸ਼ਹਿਰਾਂ ਨਾਲ ਜੋੜਨ ਦਾ ਉਪਰਾਲਾ ਹੈ। ਇਸਨੇ ਲੋਕਾਂ ਅਤੇ ਕਾਰੋਬਾਰਾਂ ਨੂੰ ਵਧੇਰੇ ਸੁਤੰਤਰ ਰੂਪ ਵਿੱਚ ਘੁੰਮਣ ਵਿੱਚ ਵੀ ਮਦਦ ਕੀਤੀ। ਸਿਰਸਾ ਜਾਣ ਵਾਲੇ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਨੂੰ ਵੀ ਇਸ ਰੇਲਗੱਡੀ ਦਾ ਫਾਇਦਾ ਹੋਇਆ।