ਮੇਰੇ ਹਲਕੇ ਦੇ ਸਫ਼ਾਈ ਸੇਵਕ ਵੀ ਮੇਰੇ ਲਈ ਪਰਿਵਾਰ ਜਿੰਨੇ ਹੀ ਖਾਸ ਹਨ। ਇਸ ਕਰਕੇ ਬੀਤੇ ਕੱਲ੍ਹ ਮੈਂ ਹਲਕੇ ਦੇ ਸਾਰੇ ਸਫ਼ਾਈ ਸੇਵਕਾਂ ਨੂੰ ਖ਼ਾਸ ਕਰਕੇ ਆਪਣੇ ਘਰ ਸੱਦਿਆ ਤੇ ਉਨ੍ਹਾਂ ਨਾਲ ਮਿਲਕੇ ਦੀਵਾਲੀ ਮਨਾਈ। ਸਫ਼ਾਈ ਸੇਵਕਾਂ ਨੂੰ ਇਸਦਾ ਧੰਨਵਾਦ ਕਰਨ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਮੈਨੂੰ ਨਹੀਂ ਸੁੱਝਿਆ। ਇਸ ਤੋਂ ਬਾਅਦ ਮੈਂ ਸੂਬੇ ਦੀਆਂ ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ਼ ਨਾਲ ਮਿਲਕੇ ਵੀ ਦੀਵਾਲੀ ਦੇ ਮੌਕੇ ਇਕੱਤਰਤਾ ਕੀਤੀ।