ਸੰਗਰੂਰ ਹਲਕੇ ਦੇ ਆਰਥਿਕ ਵਿਕਾਸ ਅਤੇ ਆਉਣ ਵਾਲੇ ਸਮੇਂ ਵਿੱਚ ਇਤਿਹਾਸਕ ਬਦਲਾਓ ਲਈ ਫਤਿਹਗੜ੍ਹ ਛੰਨਾ-ਦੇਹ ਕਲਾਂ ਵਿਖੇ ਦੇਸ਼ ਦੇ ਸਭ ਤੋਂ ਵੱਡੇ ਸੀਮਿੰਟ ਪਲਾਂਟਾਂ 'ਚੋਂ ਇੱਕ ਸ਼੍ਰੀ ਸੀਮਿੰਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ। ਸ਼੍ਰੀ ਸੀਮਿੰਟ ਵੱਲੋਂ ਸੰਗਰੂਰ ਹਲਕੇ 'ਚ 700 ਕਰੋੜ ਰੁਪਏ ਦੀ ਲਾਗਤ ਵਾਲਾ ਪਲਾਂਟ ਲਗਾਉਣ ਦਾ ਫੈਸਲਾ ਇਲਾਕੇ ਲਈ ਇੱਕ ਵਰਦਾਨ ਬਰਾਬਰ ਹੈ। ਇਸ ਨਾਲ ਜਿੱਥੇ ਇੱਕ ਪਾਸੇ ਨੌਕਰੀਆਂ ਦੇ ਨਵੇਂ ਰਾਹ ਖੁੱਲਣਗੇ, ਨਾਲ ਹੀ ਦੂਜੀ ਕੰਪਨੀਆਂ ਵੀ ਇੱਥੇ ਆ ਕੇ ਆਪਣੇ-ਆਪਣੇ ਕੰਮ ਖੋਲਣ ਲਈ ਉਤਸਾਹਿਤ ਹੋਣਗੀਆਂ।ਇਸ ਮੌਕੇ ਲੋਕਾਂ ਦੀ ਭਾਰੀ ਭੀੜ ਨੇ ਸੂਬੇ ਦੀ ਵਜਾਰਤ ਦੇ ਚਿਹਰਿਆਂ ਤੇ ਖੁਸ਼ੀ ਲਿਆ ਦਿੱਤੀ। ਸ਼੍ਰੀ ਸੀਮਿੰਟ ਦੇ ਇਸ ਉਪਰਾਲੇ ਤੋਂ ਬਾਅਦ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਸੰਗਰੂਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹੋਰ ਵੀ ਵੱਡੀ-ਵੱਡੀ ਕੰਪਨੀਆਂ ਆਪਣੇ ਕੰਮ ਦਾ ਵਿਸਤਾਰ ਕਰਨਗੀਆਂ। ਪੰਜਾਬ ਸਰਕਾਰ ਇਲਾਕੇ ਦੇ ਵਿਕਾਸ ਅਤੇ ਲੋਕਾਂ ਨੂੰ ਰੋਜ਼ਗਾਰ ਦਿਲਾਉਣ ਲਈ ਇਸ ਤਰ੍ਹਾਂ ਦੇ ਇਤਿਹਾਸਕ ਕਦਮ ਚੁੱਕਣ ਨੂੰ ਵਚਨਬੱਧ ਹੈ।