ਮੰਗਲਵਾਰ ਦਾ ਦਿਨ ਬਹੁਤ ਖਾਸ ਰਿਹਾ। ਹਲਕੇ ਦੇ ਪਿੰਡ ਖੇੜੀ ਗਿੱਲਾਂ ਦੇ 86 ਪਰਿਵਾਰਾਂ ਨੂੰ 5 ਮਰਲਾ ਸਕੀਮ ਦੇ ਤਹਿਤ 5-5 ਮਰਲੇ ਦੇ ਪਲਾਟ ਵੰਡੇ। ਇਹ ਉਹ ਪਰਿਵਾਰ ਹਨ ਜਿਨ੍ਹਾਂ ਕੋਲ ਇਸ ਤੋਂ ਪਹਿਲਾਂ ਆਪਣੇ ਘਰ, ਆਪਣੀ ਜ਼ਮੀਨ ਨਹੀਂ ਸੀ। ਜਿੱਦਾਂ-ਜਿੱਦਾਂ ਲੋਕਾਂ ਨੂੰ ਪਲਾਟਾਂ ਦੀ ਮਲਕੀਅਤ ਦੇ ਕਾਗਜ਼ ਸੌਂਪੇ ਜਾ ਰਹੇ ਸਨ, ਉਨ੍ਹਾਂ ਦੇ ਚਿਹਰੇ 'ਤੇ ਆ ਰਹੀ ਮੁਸਕਾਨ ਸਾਫ਼-ਸਾਫ਼ ਦਸ ਰਹੀ ਸੀ ਕਿ ਇਨ੍ਹਾਂ ਪਲਾਟਾਂ ਨਾਲ ਉਨ੍ਹਾਂ ਦਾ ਕਿੰਨਾ ਵੱਡਾ ਸੁਫਨਾ ਪੂਰਾ ਹੋਇਆ ਹੈ| ਲੋਕਾਂ ਦੇ ਚਿਹਰੇ ਦੀ ਹੀ ਮੁਸਕਾਨ ਬਣਾਏ ਰੱਖਣ ਲਈ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ।