ਪੰਜਾਬ ਸਰਕਾਰ ਨੇ ਆਪਣੇ ਕਹੇ ਮੁਤਾਬਕ ਦੀਵਾਲੀ ਮੌਕੇ ਲੋਕਾਂ ਨੂੰ ਅੱਜ ਤੱਕ ਦਾ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ। ਚੰਨੀ ਸਰਕਾਰ ਨੇ ਪੰਜਾਬੀਆਂ ਨੂੰ ਭਾਰਤ ਦੀ ਸਭ ਤੋਂ ਸਸਤੀ ਬਿਜਲੀ ਦਿੰਦੇ ਹੋਏ ਘਰੇਲੂ ਬਿਜਲੀ ਦੀਆਂ ਦਰਾਂ 'ਚ 3 ਰੁਪਏ ਯੂਨਿਟ ਰਾਹਤ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਆਪਣੇ ਇਰਾਦਿਆਂ 'ਚ ਸਾਫ਼ ਅਤੇ ਸਪਸ਼ਟ ਹੈ ਅਤੇ ਲੋਕਹਿਤ 'ਚ ਨਿਰਣਾਇਕ ਫੈਸਲੇ ਲੈਣ 'ਚ ਕਾਬਿਲ ਵੀ ਹੈ, ਜਿਸਦਾ ਉਦਾਹਰਣ ਅੱਜ ਲੋਕਾਂ ਨੂੰ ਇੰਨੀ ਵੱਡੀ ਰਾਹਤ ਦੇ ਵੱਜੋਂ ਦਿੱਤਾ ਹੈ। ਪੰਜਾਬ ਸਰਕਾਰ ਭਵਿੱਖ ਵਿੱਚ ਵੀ ਲੋਕਹਿਤ ਦੇ ਫੈਸਲੇ ਲਾਗੂ ਕਰਨ 'ਚ ਆਪਣੇ ਇਰਾਦਿਆਂ 'ਚ ਦ੍ਰਿੜ੍ਹ ਰਹੇਗੀ।