ਪੰਜਾਬ ਵਿੱਚ ਪਸਰੀ ਹੋੲੀ ਨਸ਼ਾਖੋਰੀ ਨੂੰ ਰੋਕਣ ਦੇ ਸੁਨੇਹੇ ਨਾਲ ਹਲਕਾ ਸੰਗਰੂਰ ਵਿਖੇ ਕੱਢੀ ਜਾ ਰਹੀ ਨਸ਼ਾ ਰੋਕੂ ਸਾੲਿਕਲ ਰੈਲੀ ਨੂੰ ਅੈੱਸ.ਅੈੱਸ.ਪੀ. ਸੰਗਰੂਰ ਸ.ਮਨਦੀਪ ਸਿੰਘ ਜੀ ਸਮੇਤ ਹਰੀ ਝੰਡੀ ਦਿੱਤੀ। ਪੰਜਾਬ ਅਤੇ ਪੰਜਾਬੀਅਤ ਨੂੰ ਨਸ਼ਿਅਾਂ ਤੋਂ ਬਚਾੳੁਣ ਦੇ ੲਿਸ ੳੁਪਰਾਲੇ ਵਿੱਚ ਭਾਗ ਲੈਣ ਵਾਲੇ ਹਰ ਸ਼ਖਸ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਸਮੂਹ ਪੰਜਾਬੀਅਾਂ ਨੂੰ ਬੇਨਤੀ ਕਰਦਾ ਹਾਂ ਕਿ ਨਸ਼ਿਅਾਂ ਦੇ ਕਾਲੇ ਦੌਰ ਨੂੰ ਰੋਕਣ ਲੲੀ ੲਿਹੋ ਜਿਹੇ ਹੋਰ ਯਤਨ ਕਰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਸਾਡਾ ਪੰਜਾਬ ਨਸ਼ਾ ਮੁਕਤ ਹੋ ਸਕੇ।