ਸੰਗਰੂਰ ਹਲਕੇ ਦੇ ਪਿੰਡ ਮਹਿਸਮਪੁਰ ਵਿਖੇ ਲੋਕਾਂ ਵਿੱਚ ਵਿਚਰ ਉਨ੍ਹਾਂ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ । ਇਸ ਮੌਕੇ ਪਿੰਡ ਵਾਸੀਆਂ ਵੱਲੋਂ ਮੈਂਨੂੰ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਦਿੱਤਾ ਜਾ ਰਿਹਾ ਬੇਸ਼ੁਮਾਰ ਪਿਆਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਲਕੇ ਦੇ ਲੋਕ ਫਿਰ ਤੋਂ ਕਾਂਗਰਸ ਸਰਕਾਰ ਬਣਾਉਣ ਲਈ ਬਿਲਕੁਲ ਤਿਆਰ ਬੈਠੇ ਹਨ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਿਸ ਤਰ੍ਹਾਂ ਹੁਣ ਤੱਕ ਲੋਕਾਂ ਦਾ ਸੰਗੀ ਬਣ ਕੇ ਵਿਕਾਸ ਕੀਤਾ ਹੈ ਅਗਾਂਹ ਵੀ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਰਹਾਂਗਾ।