ਪਿੰਡ ਭਿੰਡਰਾ ਦੇ ਕਮਿਊਨਿਟੀ ਹਾਲ ਵਿੱਚ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿੱਚ 512 ਮਰੀਜ਼ਾਂ ਦੀ OPD ਵਿੱਚ ਜਾਂਚ ਕੀਤੀ ਗਈ ਅਤੇ 23 ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕੀਤੇ ਗਏ। ਕੈਂਪ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਯੂਥ ਆਗੂ ਮੋਹਿਲ ਸਿੰਗਲਾ ਆਪਣੀ ਟੀਮ ਨਾਲ ਮੌਜੂਦ ਰਹੇ। ਉਨ੍ਹਾਂ ਨੇ ਬਾਅਦ ਵਿੱਚ ਡਾਕਟਰਾਂ, ਪਰਾ-ਮੈਡੀਕਲ ਸਟਾਫ਼ ਅਤੇ ਇਲਾਕੇ ਦੇ ਵਸਨੀਕਾਂ ਦਾ ਧੰਨਵਾਦ ਕੀਤਾ।