ਸ਼ਨੀਵਾਰ ਨੂੰ ਪਿੰਡ ਘਰਾਚੋਂ ਦੀ ਰਵਿਦਾਸ ਧਰਮਸ਼ਾਲਾ ਵਿਖੇ ਲਗਵਾਏ ਗਏ ਮੁਫ਼ਤ ਮੈਡੀਕਲ ਕੈੰਪ 'ਚ 715 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਹਨਾਂ ਵਿੱਚੋਂ 62 ਮਰੀਜ਼ਾਂ ਦੇ ਮੌਕੇ 'ਤੇ ਹੀ ਅਪ੍ਰੇਸ਼ਨ ਵੀ ਕੀਤੇ ਗਏ। ਕੈੰਪ ਵਿੱਚ ਮਰੀਜ਼ਾਂ ਦੀ ਤਸੱਲੀਬਖਸ਼ ਜਾਂਚ ਹੋਵੇ ਅਤੇ ਉਨ੍ਹਾਂ ਦਾ ਠੀਕ ਇਲਾਜ ਹੋਵੇ, ਇਸ ਵਾਸਤੇ ਯੂਥ ਲੀਡਰ ਮੋਹਿਲ ਸਿੰਗਲਾ ਪੂਰੇ ਕੈੰਪ ਦੌਰਾਨ ਆਪਣੀ ਟੀਮ ਨਾਲ ਮੌਜੂਦ ਰਹੇ। ਕੈੰਪ ਤੋਂ ਬਾਅਦ ਆਪਣੀਆਂ ਅੱਖਾਂ ਦੇ ਅਪ੍ਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੂੰ ਮਿਲਿਆ ਅਤੇ ਉਹਨਾਂ ਦੇ ਜਲਦ ਸਵਸਥ ਹੋਣ ਦੀ ਪ੍ਰਾਰਥਨਾ ਕੀਤੀ। ਮੈਡੀਕਲ ਕੈੰਪਾਂ ਦੇ ਸਫ਼ਲ ਆਯੋਜਨ ਤੇ ਡਾਕਟਰਾਂ ਦੀ ਟੀਮ ਅਤੇ ਹਲਕੇ ਦੇ ਕਾਂਗਰਸੀ ਵਰਕਰਾਂ ਦਾ ਬਹੁਤ-ਬਹੁਤ ਧੰਨਵਾਦ।