ਮੇਰੇ ਹਲਕੇ ਦੇ ਲੋਕਾਂ ਦੀ ਸਿਹਤ ਦੁਰੁਸਤ ਰਹੇ, ਇਸ ਲਈ ਹਲਕੇ ਵਿੱਚ ਮੁਫ਼ਤ ਮੈਡੀਕਲ ਕੈਂਪਾਂ ਦਾ ਸਿਲਸਿਲਾ ਲਗਾਤਾਰ ਚਲਾਇਆ ਜਾ ਰਿਹਾ ਹੈ। ਪਿੰਡ ਨਦਾਮਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 480 ਮਰੀਜ਼ਾਂ ਦੀਆਂ ਅੱਖਾਂ, ਚਮੜੀ ਅਤੇ ਮੈਡੀਸਨ ਨਾਲ ਸੰਬੰਧਤ ਰੋਗਾਂ ਦੀ ਜਾਂਚ ਕੀਤੀ ਗਈ। ਇਹਨਾਂ 'ਚੋਂ 42 ਮਰੀਜ਼ਾਂ ਦੀਆਂ ਅੱਖਾਂ ਦੇ ਮੌਕੇ 'ਤੇ ਹੀ ਅਪ੍ਰੇਸ਼ਨ ਕੀਤੇ ਗਏ।