ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਹਲਕੇ ਵਿੱਚੋਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸਰਗਰਮ ਆਗੂਆਂ ਨੇ ਸੰਗਰੂਰ ਦੇ ਵਿਕਾਸਮਈ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ।
ਪਿੰਡ ਰੇਤਗੜ ਤੋਂ ਗੁਰਬਖ਼ਸ਼ ਸਿੰਘ, ਚਰਨਾ ਸਿੰਘ, ਲਾਭ ਸਿੰਘ, ਨਾਇਬ ਸਿੰਘ, ਕੁਲਜੀਤ ਸਿੰਘ ਅਤੇ ਨਿੱਕਾ ਸਿੰਘ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ।ਇਨਾਂ ਆਗੂਆਂ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਹਲਕੇ ਵਿੱਚ ਪੰਜ ਸਾਲਾਂ ਤੋਂ ਕਰਵਾਏ ਕੰਮਾਂ ਤੋਂ ਬੇਹੱਦ ਖੁਸ਼ ਹਨ ਕਿਉਂਕਿ ਅੱਜ ਤੱਕ ਨਾ ਤਾਂ ਕਿਸੇ ਨੇ ਏਨਾ ਵਿਕਾਸ ਕਰਵਾਇਆ ਅਤੇ ਨਾ ਹੀ ਕੋਈ ਹੋਰ ਕਰਵਾ ਸਕਦਾ ਹੈ।