Warning: unlink(/home/rrxqjwgi/vijayindersingla.com/system/storage/cache/cache.catalog.language.1743909573): No such file or directory in /home/rrxqjwgi/vijayindersingla.com/system/library/cache/file.php on line 135Warning: Cannot modify header information - headers already sent by (output started at /home/rrxqjwgi/vijayindersingla.com/system/framework.php:83) in /home/rrxqjwgi/vijayindersingla.com/catalog/controller/startup/startup.php on line 197Warning: Cannot modify header information - headers already sent by (output started at /home/rrxqjwgi/vijayindersingla.com/system/framework.php:83) in /home/rrxqjwgi/vijayindersingla.com/catalog/controller/startup/startup.php on line 313 ਪੀ.ਜੀ.ਆਈ. ਸੰਗਰੂਰ

ਪੀ.ਜੀ.ਆਈ. ਸੰਗਰੂਰ

ਪੀ.ਜੀ.ਆਈ. ਸੰਗਰੂਰ - ਮੇਰਾ ਡ੍ਰੀਮ ਪ੍ਰੋਜੈਕਟ 


ਜਿਲ੍ਹਾ ਸੰਗਰੂਰ ਦੇ ਇੱਕ ਸੰਸਦ ਮੈਂਬਰ ਵਜੋਂ ਨੁਮਾਇੰਦਗੀ ਕਰਦੇ ਹੋਏ ਮੇਰੇ ਖੇਤਰ ਵਿੱਚ ਲੋਕਾਂ ਦੀ ਸਿਹਤ ਪ੍ਰਤੀ ਖਤਰੇ ਦੀ ਗੰਭੀਰਤਾ ਦਾ ਸਾਹਮਣਾ ਕਰਦੇ ਹੋਏ ਸਾਲ 2013 ਵਿੱਚ ਮੇਰੇ ਮਨ ਵਿੱਚ ਲੋਕਾਂ ਲਈ ਇੱਕ ਵਿਸ਼ੇਸ਼ ਮੈਡੀਕਲ ਸੈਂਟਰ ਖੋਲਣ ਦਾ ਵਿਚਾਰ ਆਇਆ।

ਪੰਜਾਬ ਦੇ ਮਾਲਵੇ ਖੇਤਰ ਵਿੱਚ ਕੈਂਸਰ ਦਾ ਪ੍ਰਕੋਪ ਭਾਰਤ ਦੇ ਹੋਰ ਸੂਬਿਆਂ ਨਾਲੋਂ ਜਿਆਦਾ ਹੋਣ ਦੇ ਨਾਲ-ਨਾਲ ਹੋਰ ਕਈ ਗੰਭੀਰ ਬਿਮਾਰੀਆਂ ਲਈ ਪੰਜਾਬ ਵਿੱਚ ਇਸ ਸਬੰਧੀ ਵਾਜਵ ਅਤੇ ਮਿਆਰੀ ਇਲਾਜ ਦੀ ਅਣਹੋਂਦ ਕਾਰਨ ਲੋਕਾਂ ਨੂੰ ਇਸ ਸਬੰਧੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਇਹ ਜਾਨਲੇਵਾ ਬਿਮਾਰੀਆਂ ਦੇ ਇਲਾਜ ਲਈ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਜਾਣਾ ਪੈਂਦਾ ਸੀ ਜਾਂ ਪੰਜਾਬ ਵਿੱਚ ਮਹਿੰਗੇ ਹਸਪਤਾਲਾਂ ਵਿੱਚ ਵੱਧ ਖਰਚੇ ਤੇ ਆਪਣਾ ਇਲਾਜ ਕਰਵਾਉਣ ਲਈ ਮਜਬੂਰ ਹੁੰਦੇ ਸਨ।

ਭਾਰਤ ਰਾਜ ਵਿੱਚ ਕੈਂਸਰ ਦੀ ਬਿਮਾਰੀ ਦੀ ਔਸਤ ਸਬੰਧੀ ਇੱਕ ਏਜੰਸੀ ਦੁਆਰਾ ਪੰਜਾਬ ਵਿੱਚ ਕੀਤੇ ਗਏ ਸਰਵੇਖਣ ਦੀ ਰਿਪੋਰਟ ਅਨੁਸਾਰ 265,000 ਦੇ ਲਗਭਗ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਉਨ੍ਹਾਂ ਵਿੱਚੋਂ ਲਗਭਗ 24,000 ਦੇ ਕਰੀਬ ਪੀੜਤ ਸਨ, ਮਾਲਵਾ ਖੇਤਰ ਪਹਿਲਾਂ ਹੀ ਕੈਂਸਰ ਬੈਲਟ ਘੋਸ਼ਿਤ ਹੈ, ਵਿੱਚ ਸਭ ਤੋਂ ਵੱਧ ਕੈਂਸਰ ਸਬੰਧੀ ਮਰੀਜ ਸਨ।

ਮੇਰੇ ਧਿਆਨ ਵਿੱਚ ਆਉਂਦੇ ਹੀ ਤੁਰੰਤ ਕਾਰਵਾਈ ਕਰਦੇ ਹੋਏ ਇਸ ਸਮੱਸਿਆ ਦੀ ਜਾਂਚ ਕੀਤੀ ਗਈ ਕਿ ਮੇਰੇ ਖੇਤਰ ਵਿੱਚ ਅਜਿਹਾ ਸੁਪਰ-ਸਪੈਸ਼ਲਿਟੀ ਹਸਪਾਤਲ ਨਹੀਂ ਹੈ, ਜੋ ਕਿ ਅਜਿਹੀਆਂ ਬਿਮਾਰੀਆਂ ਦੇ ਪੀੜਤਾਂ ਲਈ ਘੱਟ ਖਰਚ ਤੇ ਇਲਾਜ ਮੁਹੱਈਆ ਕਰਵਾ ਸਕੇ। ਇਸ ਲਈ ਸਾਨੂੰ ਸੰਗਰੂਰ ਹਲਕੇ ਵਿੱਚ ਵਿਸ਼ੇਸ਼ ਮੈਡੀਕਲ ਸੈਂਟਰ ਦੀ ਜਰੂਰਤ ਮਹਿਸੂਸ ਹੋਈ ਅਤੇ ਇਸ ਸਬੰਧੀ ਪੋਸਟਗਰੇਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਸੈਂਟਰ, ਸੰਗਰੂਰ ਨੂੰ ਪੀ.ਜੀ.ਆਈ., ਚੰਡੀਗੜ੍ਹ ਦੀ ਮੁੱਖ ਸ਼ਾਖਾ ਦੇ ਸੈਟੇਲਾਈਟ ਕੇਂਦਰ ਵਜੋਂ ਘਾਬਦਾਂ (ਸੰਗਰੂਰ) ਵਿਖੇ ਸਥਾਪਿਤ ਕੀਤਾ ਗਿਆ, ਜੋ ਕਿ ਪੀੜਤਾਂ ਲਈ ਵਰਦਾਨ ਸਾਬਤ ਹੋਇਆ ਹੈ, ਕਿਉਂਕਿ ਜੋ ਪੀ.ਜੀ.ਆਈ. ਸੰਗਰੂਰ ਪੀੜਤਾਂ ਨੂੰ ਸਸਤੀਆਂ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨ ਵੱਧਤਾ ਨਾਲ ਬਣਾਇਆ ਗਿਆ ਹੈ। 

ਸਿਹਤ ਸੰਭਾਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਲਕਾ ਸੰਗਰੂਰ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਸਿਹਤ ਸੰਭਾਲ ਦੇ ਵਿਕਲਪਾਂ ਦੀ ਘਾਟ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਯਤਨਾਂ ਵਿੱਚੋਂ ਅਹਿਮ ਸੀ ਅਤੇ ਬਹੁਤ ਸੰਘਰਸ਼, ਲਗਨ ਅਤੇ ਅਣਥੱਕ ਯਤਨਾਂ ਰਾਹੀਂ ਇਸ ਹਸਪਤਾਲ ਦੀ ਸਥਾਪਨਾ ਹੋਈ।

ਮੇਰੇ ਵੱਲੋਂ ਆਪਣੇ ਲੋਕ ਸਭਾ ਮੈਂਬਰ ਦੇ ਕਾਰਜ ਕਾਲ ਦੌਰਾਨ ਇਸ ਹਸਪਤਾਲ ਲਈ ਕੁੱਲ 25 ਏਕੜ ਜਮੀਨ ਘਾਬਦਾਂ (ਸੰਗਰੂਰ) ਵਿਖੇ ਅਲਾਟ ਕਰਵਾਉਣ ਉਪਰੰਤ ਇਸ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਅਤੇ ਲਗਭਗ 3 ਸਾਲਾਂ ਵਿੱਚ ਇਸ ਹਸਪਤਾਲ ਵੱਲੋਂ ਪੀੜਤਾਂ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਣੀਆ ਸ਼ੁਰੂ ਕਰ ਦਿੱਤੀਆ। ਇਹ ਹਸਪਤਾਲ ਆਪਣੇ ਪੰਜ ਸਾਲਾਂ ਦੀ ਹੋਂਦ ਵਿੱਚ ਪੀੜਤਾਂ ਲਈ ਹੋਰ ਪ੍ਰਾਈਵੇਟ ਹਸਪਤਾਲਾਂ ਦੀ ਤੁਲਨਾਂ ਵਿੱਚ ਯੋਗ ਡਾਕਟਰੀ ਟੀਮਾਂ ਦੀ ਅਗਵਾਈ ਵਿੱਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਸਭ ਤੋਂ ਵਧੀਆ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਨੀਂਹ ਪੱਥਰ ਸਾਬਤ ਹੋਇਆ ਹੈ।

ਇਸ ਹਸਪਤਾਲ ਦੀ ਸਥਾਪਨਾ ਸਦਕਾ ਜਿੱਥੇ ਪੀੜਤਾਂ ਨੂੰ ਆਪਣੇ ਇਲਾਜ ਲਈ ਦੂਸਰੇ ਸੂਬਿਆਂ ਅਤੇ ਦੂਰ ਦੁਰਾਡੇ ਦੇ ਸ਼ਹਿਰਾਂ ਵਿੱਚ ਖੱਜਲ-ਖੁਆਰ ਹੋਣ ਤੋਂ ਨਿਜਾਤ ਮਿਲੀ ਹੈ, ਉੱਥੇ ਹੀ ਇਹ ਸੈਟੇਲਾਈਟ ਕੇਂਦਰ ਵਿਸ਼ੇਸ਼ ਬਿਮਾਰੀਆਂ ਦੀ ਦੇਖਭਾਲ ਕਰਦੇ ਹੋਏ ਪੀ.ਜੀ.ਆਈ. ਚੰਡੀਗੜ੍ਹ ਵਿਖੇ ਮਰੀਜਾਂ ਦੀ ਬਹੁਤਾਤ ਨੂੰ ਘਟਾਉਣ ਲਈ ਵੀ ਯਤਨਸ਼ੀਲ ਹੈ। ਇਸ ਕੇਂਦਰ ਵਿੱਚ ਕੁੱਲ ਛੇ ਬਲਾਕ ਹਨ, ਜਿਨ੍ਹਾਂ ਵਿੱਚ ਚਾਰ ਰਿਹਾਇਸ਼ੀ ਇਮਾਰਤਾਂ, ਇੱਕ ਓ.ਪੀ.ਡੀ. ਬਲਾਕ ਅਤੇ ਇੱਕ ਮੁੱਖ ਹਸਪਤਾਲ ਦੀ ਇਮਾਰਤ ਸ਼ਾਮਲ ਹੈ। 300 ਬਿਸਤਰਿਆਂ ਵਾਲੇ ਹਸਪਤਾਲ ਤੋਂ ਸ਼ੁਰੂ ਹੋਇਆ ਇਹ ਕੇਂਦਰ ਮਰੀਜਾਂ ਲਈ 24 ਘੰਟੇ ਆਪਣੀ ਬਿਹਤਰ ਸੇਵਾਵਾਂ ਕਰਕੇ ਹੁਣ ਮਾਲਵਾ ਖੇਤਰ ਦੇ ਨਾਲ-ਨਾਲ ਪੰਜਾਬ ਵਿੱਚ ਆਪਣਾ ਮੁੱਖ ਸਥਾਨ ਰੱਖਦਾ ਹੈ। ਇਸ ਤੋਂ ਇਲਾਵਾ ਇਹ ਇੱਕ ਅਜਿਹਾ ਪਹਿਲਾਂ ਸੈਂਟਰ ਹੈ, ਜਿਸਦੀ ਸ਼ੁਰੂਆਤ ਸਕਰੀਨਿੰਗ ਓ.ਪੀ.ਡੀ. ਨਾਲ ਹੋਈ ਹੈ। 

 

ਇੱਥੇ ਇਸਦਾ ਵੀ ਜਿਕਰ ਕਰਨਾ ਬਹੁਤ ਜਰੂਰੀ ਹੈ ਕਿ ਡਾ. ਮਨਮੋਹਨ ਸਿੰਘ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਜਾਬ ਅਤੇ ਉਸਦੀ ਭਲਾਈ ਲਈ ਤਤਪਰ ਸਨ, ਇਸ ਲਈ ਉਨ੍ਹਾਂ ਵੱਲੋਂ ਉਕਤ ਹਸਪਤਾਲ ਦੀ ਸਥਾਪਨਾ ਲਈ ਰਾਹ ਪੱਧਰਾਂ ਕੀਤਾ ਸੀ। ਉਨ੍ਹਾਂ ਦੇ ਯਤਨਾਂ ਅਤੇ ਸਹਾਇਤਾਂ ਨਾਲ ਹੀ ਹਲਕਾ ਸੰਗਰੂਰ ਵਿਖੇ ਉਕਤ ਹਸਪਤਾਲ ਸਥਾਪਿਤ ਹੋਇਆ ਹੈ।

ਰਿਪੋਰਟ ਕਾਰਡ
ਮੈਨੀਫੈਸਟੋ - 2022