ਸੜਕਾਂ ਅਤੇ ਅੰਡਰਬ੍ਰਿਜ

ਸੰਗਰੂਰ ਸ਼ਹਿਰ ਨੇ ਆਪਣੇ ਵਸਨੀਕਾਂ ਨੂੰ ਉੱਚ ਪੱਧਰੀ ਆਉਣ-ਜਾਣ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕਈ ਸ਼ਹਿਰੀ ਅਤੇ ਪੇਂਡੂ ਸੜਕਾਂ ਅਤੇ ਅੰਡਰਬ੍ਰਿਜਾਂ ਦੀ ਵਿਕਾਸ ਕੀਤਾ ਹੈ। ਸੰਭਾਵੀ ਆਵਾਜਾਈ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ 300 ਕਿਲੋਮੀਟਰ ਤੋਂ ਵੱਧ ਸੜਕਾਂ ਨੂੰ ਚੌੜਾ ਕੀਤਾ ਗਿਆ ਅਤੇ ਉੱਚ ਗੁਣਵੱਤਾ ਵਿੱਚ ਅਪਗ੍ਰੇਡ ਕੀਤਾ ਗਿਆ। ਮਾਤਾ ਗੁਜਰੀ ਮਾਰਗ ਸ਼੍ਰੀ ਫਤਹਿਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਚਮਕੌਰ ਸਾਹਿਬ ਦੀਆਂ ਸੜਕਾਂ ਨੂੰ ਜੌੜ ਕੇ ਬਣਿਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਦੁਖਨਿਵਾਰਨ ਸਾਹਿਬ-ਫਤਿਹਗੜ੍ਹ ਸਾਹਿਬ-ਚਮਕੌਰ ਸਾਹਿਬ-ਬੇਲਾ ਨੂੰ ਚਹੁੰ ਮਾਰਗੀ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਇੱਕ ਹੋਰ ਮਹੱਤਵਪੂਰਨ ਪ੍ਰਾਪਤੀ 4.5 ਕਰੋੜ ਦੀ ਲਾਗਤ ਨਾਲ ਬਰਨਾਲਾ ਰੋਡ 'ਤੇ ਰੇਲਵੇ ਅੰਡਰਬ੍ਰਿਜ ਦਾ ਨਿਰਮਾਣ ਹੈ।

ਰਿਪੋਰਟ ਕਾਰਡ
ਮੈਨੀਫੈਸਟੋ - 2022