ਭਾਰਤ ਵਿੱਚ ਸਕੂਲਾਂ ਲਈ ਨੰਬਰ 1 ਰੈਂਕ
"ਸਿੱਖਿਆ ਵਿਚ ਖ਼ਰਚਿਆ ਧਨ ਸਭ ਤੋਂ ਵੱਧ ਫ਼ਲਦਾ ਹੈ" ਬੈਂਜਾਮਿਨ ਫਰੈਂਕਲਿਨ
ਸਿੱਖਿਆ ਮੰਤਰੀ ਵਜੋਂ ਜਿੱਥੇ ਵੱਡੀਆਂ ਪ੍ਰਾਪਤੀਆਂ ਹੋਈਆਂ ਹਨ, ਉੱਥੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖ ਤੋਂ ਮਜ਼ਬੂਤ ਕਰਨ ਲਈ ਕੰਮ ਕੀਤਾ ਗਿਆ ਹੈ। ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ, ਬੁਨਿਆਦੀ ਢਾਂਚਾ ਵਿਕਸਤ ਕੀਤਾ ਗਿਆ ਹੈ, ਕਲਾਸਰੂਮਾਂ ਨੂੰ ਸਮਾਰਟ ਬਣਾਇਆ ਗਿਆ ਹੈ। ਬੱਚਿਆਂ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਲਈ ਵਿਸ਼ਵ ਪੱਧਰੀ ਖੇਡ ਮੈਦਾਨ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।
ਅਧਿਆਪਕਾਂ ਲਈ ਆਨਲਾਈਨ ਤਬਾਦਲਾ ਨੀਤੀ ਲਿਆਂਦੀ ਗਈ ਤਾਂ ਜੋ ਤਬਾਦਲੇ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਦੇ ਹੋ ਸਕਣ।
ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਪੰਜਾਬ ਦੇ ਸਕੂਲ ਨੇ ਸਕੂਲੀ ਸਿੱਖਿਆ ਦੇ ਲਿਹਾਜ਼ ਨਾਲ ਪੂਰੇ ਭਾਰਤ ਦੇ ਪ੍ਰੋਫੋਮੇਂਸ ਗਰੇਡਿੰਗ ਇੰਡੇਕਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।