ਸੰਗਰੂਰ ਵਿਖੇ ਐਨੀਮਲ ਵੈਲਫੇਅਰ ਫਾਊਂਡੇਸ਼ਨ ਵੱਲੋਂ ਨੋਬਲ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਕਿਸੇ ਲੋੜਵੰਦ ਨੂੰ ਖੂਨ ਦੇਕੇ ਉਸਦੀ ਜ਼ਿੰਦਗੀ ਬੱਚਾਉਣ ਲਈ ਆਪਣਾ ਖੂਨ ਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ। ਖੂਨਦਾਨ ਦੀ ਮਹੱਤਤਾ ਦਸਦੇ ਹੋਏ ਇਸ ਮੌਕੇ ਲੋਕਾਂ ਨੂੰ ਅੱਗੇ ਆਉਣ ਅਤੇ ਅਜਿਹੇ ਨੇਕ ਕਾਰਜਾਂ ਵਿੱਚ ਹਿੱਸਾ ਹੋਣ ਦੀ ਅਪੀਲ ਕੀਤੀ।