ਮੇਰੇ ਬੇਟੇ ਨੇ ਵੀ ਆਗਾਮੀ ਚੋਣਾਂ ਦੇ ਮੱਦੇਨਜ਼ਰ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਸਾਡੇ ਦੁਆਰਾ ਪਿਛਲੇ 5 ਸਾਲਾਂ ਵਿੱਚ ਕਰਵਾਏ ਵਿਕਾਸ ਕਾਰਜਾਂ ਦੇ ਰਿਪੋਰਟ ਕਾਰਡ ਵੰਡੇ ਤਾਂ ਜੋ ਲੋਕ ਆਉਣ ਵਾਲੀ 20 ਫਰਵਰੀ ਨੂੰ ਇਸਦੇ ਅਧਾਰ 'ਤੇ ਵੋਟ ਪਾ ਸਕਣ। ਇਸ ਮੌਕੇ ਲੋਕਾਂ ਨੇ ਖ਼ਾਸ ਤੌਰ 'ਤੇ ਨੌਜਵਾਨਾਂ ਨੇ ਕਾਂਗਰਸ ਪਾਰਟੀ ਪ੍ਰਤੀ ਵੱਖਰਾ ਉਤਸ਼ਾਹ ਦਿਖਾਇਆ ਤੇ ਸਾਡੇ ਦੁਆਰਾ ਕੀਤੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਨੌਜਵਾਨਾਂ ਦਾ ਉਤਸ਼ਾਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਇਸ ਵਾਰ ਫਿਰ ਕਾਂਗਰਸ ਸਰਕਾਰ ਬਣਾਉਣ ਲਈ ਤਿਆਰ-ਬਰ-ਤਿਆਰ ਹਨ।