ਲੋਕਾਂ ਨੂੰ ਚੰਗੀ ਸਿਹਤ-ਸੰਭਾਲ ਲਈ ਜਾਗਰੂਕ ਕਰਨ ਅਤੇ ਮਰੀਜ਼ਾਂ ਨੂੰ ਮੁਫ਼ਤ ਅਤੇ ਚੰਗਾ ਇਲਾਜ ਦੇਣ ਲਈ ਹਲਕੇ ਵਿੱਚ ਲਗਾਤਾਰ ਮੁਫ਼ਤ ਮੈਡੀਕਲ ਕੈਂਪ ਲਗਵਾਏ ਜਾ ਰਹੇ ਹਨ। ਇਸ ਹੀ ਸਿਲਸਿਲੇ 'ਚ ਪਿੰਡ ਮਾਝੀ ਦੀ ਰਵਿਦਾਸ ਧਰਮਸ਼ਾਲਾ ਵਿਖੇ ਬੁਧਵਾਰ ਨੂੰ ਮੁਫ਼ਤ ਮੈਡੀਕਲ ਕੈੰਪ ਲਗਵਾਇਆ ਗਿਆ। ਕੈੰਪ 'ਚ 587 ਮਰੀਜ਼ਾਂ ਦੀ OPD 'ਚ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 27 ਮਰੀਜ਼ਾਂ ਦੇ ਮੌਕੇ 'ਤੇ ਹੀ ਅਪ੍ਰੇਸ਼ਨ ਕੀਤੇ ਗਏ ਅਤੇ 11 ਮਰੀਜ਼ਾਂ ਦੇ ਅਪ੍ਰੇਸ਼ਨ ਭਲਕੇ ਕੀਤੇ ਜਾਣਗੇ। ਇਸ ਮੈਡੀਕਲ ਕੈੰਪ ਦੀ ਸੁਚਾਰੂ ਦੇਖ-ਰੇਖ ਲਈ ਯੂਥ ਆਗੂ ਮੋਹਿਲ ਸਿੰਗਲਾ ਆਪਣੀ ਟੀਮ ਨਾਲ ਮੌਜੂਦ ਰਹੇ। ਈਲਾਜ ਕਰਵਾਉਣ ਆਏ ਮਰੀਜ਼ਾਂ ਦੀ ਖ਼ੁਦ ਖ਼ੈਰ-ਖਬਰ ਲਈ ਅਤੇ ਕੈੰਪ ਦੇ ਸਫ਼ਲ ਆਯੋਜਨ ਲਈ ਅੰਤ ਵਿੱਚ ਮੈਡੀਕਲ ਸਟਾਫ਼, ਕਾਂਗਰਸੀ ਵਰਕਰਾਂ ਅਤੇ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ।