ਪਿੰਡ ਬਾਲੀਆ ਵਿਖੇ ਮੁਫ਼ਤ ਮੈਡੀਕਲ ਕੈੰਪ

ਹਲਕੇ ਦੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਲਗਾਤਾਰ ਮੁਫ਼ਤ ਮੈਡੀਕਲ ਕੈਂਪ ਲਗਵਾਇ ਜਾ ਰਹੇ ਹਨ, ਜਿਨ੍ਹਾਂ ਵਿੱਚ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸੀ ਲੜੀ 'ਚ ਸ਼ਨੀਵਾਰ ਨੂੰ ਹਲਕੇ ਦੇ ਪਿੰਡ ਬਾਲੀਆ ਦੀ ਦਰਵਾਜੜੀ ਧਰਮਸ਼ਾਲਾ ਵਿਖੇ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 710 ਮਰੀਜ਼ਾਂ ਦੀ OPD ਜਾਂਚ ਕੀਤੀ ਗਈ ਅਤੇ 49 ਮਰੀਜ਼ਾਂ ਦੇ ਮੌਕੇ 'ਤੇ ਹੀ ਅੱਖਾਂ ਦੇ ਅਪ੍ਰੇਸ਼ਨ ਕੀਤੇ ਗਏ। ਇਸ ਮੁਫ਼ਤ ਕੈਂਪ ਵਿੱਚ ਲੋਕਾਂ ਨੂੰ ਜੋ ਸਹੂਲਤ ਮਿਲੀ ਉਸ ਲਈ ਡਾਕਟਰਾਂ ਦੀ ਟੀਮ, ਪਾਰਟੀ ਦੇ ਜੁਝਾਰੂ ਵਰਕਰਾਂ ਅਤੇ ਪਿੰਡ ਵਾਸੀਆਂ ਦਾ ਲੱਖ-ਲੱਖ ਧੰਨਵਾਦ।

ਰਿਪੋਰਟ ਕਾਰਡ
ਮੈਨੀਫੈਸਟੋ - 2022