ਸੰਗਰੂਰ ਹਲਕੇ ਦੇ ਲੋਕ ਮੇਰੇ ਪਰਿਵਾਰ ਵਾਂਗੂ ਹਨ ਅਤੇ ਮੈਂ ਆਪਣੇ ਸੰਗਰੂਰ ਨੂੰ ਵਿਕਾਸਸ਼ੀਲ ਤੇ ਤੰਦਰੁਸਤ ਬਣਾਉਣਾ ਚਾਹੁੰਦਾ ਹਾਂ। ਇਸ ਕਰਕੇ ਅਸੀਂ ਜਗ੍ਹਾ-ਜਗ੍ਹਾ 'ਤੇ ਮੁਫ਼ਤ ਮੈਡੀਕਲ ਕੈਂਪ ਲਗਾ ਰਹੇ ਹਾਂ। ਇਹਨਾਂ ਕੈੰਪਾਂ ਵਿੱਚ ਮੁਫ਼ਤ ਦਵਾਈਆਂ ਦੇਣ ਦੇ ਨਾਲ-ਨਾਲ ਅੱਖਾਂ ਤੇ ਚਮੜੀ ਦੇ ਰੋਗੀਆਂ ਦੇ ਇਲਾਜ ਵੀ ਕਰਵਾ ਰਹੇ ਹਾਂ | ਘਾਬਦਾਂ ਅਤੇ ਭਿੰਡਰਾਂ ਪਿੰਡ ਵਿੱਚ ਲਗੇ ਮੁਫ਼ਤ ਕੈਂਪ ਵਿੱਚ 456 ਮਰੀਜ਼ਾਂ ਦੀ OPD ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 39 ਮਰੀਜ਼ਾਂ ਦੇ ਮੌਕੇ ਤੇ ਅੱਖਾਂ ਦੇ ਅਪ੍ਰੇਸ਼ਨ ਕੀਤੇ ਗਏ।