"ਸਾਨੂੰ ਆਪਣੇ ਬੱਚਿਆਂ ਨੂੰ ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਦੇਖਣੇ ਸਿਖਾਉਣੇ ਚਾਹੀਦੇ ਹਨ" ਹੈਰੀ ਐਡਵਰਡਸ
ਕਿਸੇ ਦੇਸ਼ ਦਾ ਭਵਿੱਖ ਉਸ ਦੇ ਬੱਚਿਆਂ ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਦ੍ਰਿੜ ਰਹਿਏ ਅਤੇ ਆਪਣੇ ਦੇਸ਼ ਦੀ ਨੀਂਹ ਦੀ ਰੱਖਿਆ ਕਰੀਏ। ਸਿੱਖਿਆ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ, ਬੱਚਿਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਕਈ ਕਦਮ ਚੁੱਕੇ ਗਏ ਸਨ, ਖਾਸ ਕਰਕੇ ਮਹਾਂਮਾਰੀ ਦੇ ਔਖੇ ਸਮੇਂ ਦੌਰਾਨ। " ਐਮ੍ਬੈਸਡਰ ਅਵ ਹੋਪ” ਨਾਮਕ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਸਕੂਲੀ ਬੱਚਿਆਂ ਵੇ ਹਿੱਸਾ ਲਿਆ ਅਤੇ ਕਲਾ ਅਤੇ ਹੁਨਰ ਦੇ ਰੂਪ ਵਿੱਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਦਿੱਤਾ। ਇਹ ਦੇਸ਼ ਦਾ ਸਭ ਤੋਂ ਮਹਾਨ ਪ੍ਰੋਗਰਾਮ ਸਾਬਤ ਹੋਇਆ, ਜਿਸ ਦੀ ਵਿਆਪਕ ਪ੍ਰਸ਼ੰਸਾ ਹੋਈ। ਇਸ ਤੋਂ ਇਲਾਵਾ, 8ਵੀਂ-12ਵੀਂ ਜਮਾਤ ਦੇ ਵਿਦਿਆਰਥੀਆਂ 'ਤੇ ਸਾਈਕੋਮੈਟ੍ਰਿਕ ਟੈਸਟ- ਇੱਕ ਉਮੀਦਵਾਰ ਮੁਲਾਂਕਣ ਟੂਲ ਚਲਾਉਣ ਦੇ ਰੂਪ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ, ਜਿਸ ਨਾਲ ਵਿਦਿਆਰਥੀਆਂ ਨੂੰ ਇੱਕ ਢੁਕਵਾਂ ਕਰੀਅਰ ਚੁਣਨ ਲਈ ਉਨ੍ਹਾਂ ਦੀਆਂ ਰੁਚੀਆਂ ਦਾ ਵਿਸ਼ਲੇਸ਼ਣ ਕਰਨ ਦਿੱਤਾ ਗਿਆ।
ਸਾਈਕੋਮੈਟ੍ਰਿਕ ਟੈਸਟ: ਵਿਦਿਆਰਥੀਆਂ ਲਈ ਅੱਗੇ ਦਾ ਰਸਤਾ