ਲੀਡਰਸ਼ਿਪ
ਆਪਣੇ ਉਦਾਰਵਾਦੀ ਕੰਮਾ, ਵਿਕਾਸ ਅਤੇ ਸਮਾਜ ਸੇਵਾ ਲਈ ਪ੍ਰਤੀਬੱਧਤਾ ਲਈ ਜਾਣੇ ਜਾਂਦੇ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਪੰਜਾਬ ਸਿਆਸਤ ਦੇ ਇੱਕ ਪ੍ਰਮੁੱਖ ਚਿਹਰੇ ਹਨ।
ਮੌਜੂਦਾ ਸਮੇਂ ਵਿੱਚ ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਸ਼ਾਸ਼ਨਿਕ ਸੁਧਾਰਾਂ ਦੇ ਮੰਤਰੀ ਦੇ ਤੌਰ ਤੇ, ਉਹਨਾਂ ਨੇ ਆਪਣੇ ਕੰਮ ਕਾਰ ਦੇ ਤਰੀਕੇ ਰਾਹੀਂ ਪੰਜਾਬ ਦੇ ਲੋਕਾਂ ਤੇ ਇੱਕ ਸਥਾਈ ਪ੍ਰਭਾਵ ਛੱਡਿਆ ਹੈ।
ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਰਾਜਨੀਤੀ ਸਮਾਜਕ-ਆਰਥਿਕ ਤਬਦੀਲੀ ਅਤੇ ਵਿਕਾਸ ਦਾ ਇੱਕ ਸਾਧਨ ਹੈ ਅਤੇ ਉਹਨ੍ਹਾਂ ਦਾ 20 ਸਾਲ ਦਾ ਰਾਜਨੀਤਿਕ ਜੀਵਨ ਇਹੀ ਦਰਸਾਉਂਦਾ ਹੈ।
ਆਪਣੇ ਇਲਾਕੇ ਦੇ ਲੋਕਾਂ ਲਈ ਉਹਨਾਂ ਦੀ ਅਣਥੱਕ ਮਿਹਨਤ ਆਪਣੇ ਆਪ ਵਿੱਚ ਇੱਕ ਸਬੂਤ ਹੈ।
ਲੀਡਰਸ਼ਿਪ ਦੇ ਵੱਖੋ-ਵੱਖ ਗੁਣ ਗ੍ਰਹਿਣ ਕਰਨ ਦੀ ਉਹਨ੍ਹਾਂ ਦੀ ਯੋਗਤਾ ਨਿਰਵਿਵਾਦਿਤ ਰਹੀ ਹੈ।
ਉਹਨ੍ਹਾਂ ਨੇ ਆਪਣੀ ਪਾਰਟੀ ਦੇ ਅੰਦਰ ਇੱਕ ਸਾਂਸਦ ਦੇ ਤੌਰ ਤੇ ਅਤੇ ਸੰਗਰੂਰ ਹਲਕੇ ਤੋਂ ਪਾਰਲੀਮੈਂਟ ਦੇ ਚੁਣੇ ਹੋਏ ਪ੍ਰਤੀਨਿਧ ਦੇ ਤੌਰ ਤੇ ਆਪਣੀ ਲੀਡਰਸ਼ਿਪ ਪ੍ਰਤੀ ਇਨਸਾਫ ਕੀਤਾ ਹੈ।
ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਗਠਨੀ ਢਾਂਚੇ ਵਿੱਚ ਜਨਰਲ ਸਕੱਤਰ ਦੇ ਅਹੁਦੇ ਤੋਂ ਉੱਠ ਕੇ ਆਪ ਪੰਜਾਬ ਕੈਬਿਨਿਟ ਮੰਤਰੀ ਦੇ ਅਹੁਦੇ ਤੇ ਪਹੁੰਚੇ ਹਨ।
ਇੱਕ ਐਮ.ਪੀ. ਦੇ ਤੌਰ ਤੇ ਆਪਣੇ ਹਲਕੇ ਵਿੱਚ ਪ੍ਰਭਾਵਸ਼ਾਲੀ ਪ੍ਰਤੀਨਿਧਤਾ ਦੇਣ ਅਤੇ ਵਿਕਾਸ ਦੇ ਕੰਮ ਕਰਵਾਉਣ ਵਿੱਚ ਉਹ ਮੋਹਰੀ ਰਹੇ ਹਨ।
ਪੰਜਾਬ ਦੇ ਐਮ.ਐਲ.ਏ. ਅਤੇ ਮੰਤਰੀ ਦੇ ਤੌਰ ਤੇ ਉਹ ਆਪਣੇ ਤਰੱਕੀਯਾਫਤਾ ਕੰਮਾਂ ਅਤੇ ਚੜ੍ਹਦੀਕਲ੍ਹਾ ਲਈ ਜਾਣੇ ਜਾਂਦੇ ਹਨ।
ਲੋਕ ਅਧਾਰਤ ਪ੍ਰਸ਼ਾਸਨਿਕ ਕੰਮ, ਗਿਆਨ ਅਧਾਰਤ ਨੀਤੀ, ਟੈਕਨੋਲੋਜੀ ਦੀ ਵਰਤੋਂ, ਤਰੱਕੀ ਪ੍ਰਤੀ ਪਹੁੰਚ, ਮਸਲੇ ਹੱਲ ਕਰਨ ਦੀ ਯੋਗਤਾ ਅਤੇ ਨਤੀਜਿਆਂ ਤੇ ਅਧਾਰਿਤ ਪਹੁੰਚ ਉਹਨਾਂ ਦੇ ਸਮੇਂ ਦੇ ਖਾਸ ਗੁਣ ਰਹੇ ਹਨ।
ਵਿਕਾਸ ਪ੍ਰਤੀ ਅਦਭੁਤ ਪਹੁੰਚ, ਪਾਰਦਰਸ਼ਿਤਾ ਪ੍ਰਤੀ ਝੁਕਾਵ ਅਤੇ ਚੰਗਾ ਲੋਕ ਪ੍ਰਬੰਧ ਅਜਿਹੇ ਗੁਣ ਹਨ ਜਿੰਨ੍ਹਾਂ ਲਈ ਪਾਰਟੀ ਸਫ਼ਾਂ ਤੋਂ ਉੱਪਰ ਉੱਠ ਕੇ ਉਹਨਾਂ ਦੀ ਪ੍ਰਸ਼ੰਸ਼ਾ ਕੀਤੀ ਜਾਂਦੀ ਹੈ।
ਕੈਬਿਨਿਟ ਮੰਤਰੀ ਦੇ ਤੌਰ ਤੇ ਉਹਨਾਂ ਦੀ ਵਿਕਾਸ, ਉਹਨਾਂ ਦੇ ਕੰਮ ਕਰਨ ਦੇ ਤਰੀਕੇ ਅਤੇ ਹਾਂਪੱਖੀ ਸ਼ਵੀ ਦਾ ਹੀ ਨਤੀਜਾ ਹੈ। ਲੋਕ ਉਹਨਾਂ ਨੂੰ ਵਿਕਾਸ ਪੁਰਸ਼ ਦੇ ਤੌਰ ਤੇ ਜਾਣਦੇ ਹਨ।