ਸੂਬੇ ਦੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੀਆਂ ਘੋਸ਼ਣਾਵਾਂ ਸਿਰਫ ਐਲਾਨ ਨਹੀਂ ਹਨ, ਪੰਜਾਬ ਸਰਕਾਰ ਉਨ੍ਹਾਂ ਘੋਸ਼ਣਾਵਾਂ ਨੂੰ ਜ਼ਮੀਨੀ ਰੂਪ 'ਤੇ ਅਮਲ ਵੀ ਕਰਵਾਉਂਦੀ ਹੈ। ਇਸੀ ਦੇ ਚਲਦਿਆਂ 27 ਕੱਚੇ ਸਫਾਈ ਕਰਮੀਆਂ ਨੂੰ ਆਪਣੇ ਨਿਵਾਸ ਸਥਾਨ 'ਤੇ ਬੁਲਾ ਕੇ ਉਨ੍ਹਾਂ ਨੂੰ ਪੱਕੇ ਹੋਣ ਦੇ ਪੱਤਰ ਸੌਂਪੇ। ਉਨ੍ਹਾਂ ਦੇ ਚਿਹਰਿਆਂ ਦੀ ਖੁਸ਼ੀ ਅਤੇ ਪੰਜਾਬ ਸਰਕਾਰ ਦੇ ਵਾਅਦਿਆਂ 'ਤੇ ਭਰੋਸੇ ਦਾ ਜਿਉਂਦਾ ਜਾਗਦਾ ਸਬੂਤ ਉਥੇ ਮੌਜੂਦ ਸਾਰੇ ਲੋਕਾਂ ਨੇ ਵੇਖਿਆ।