ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਬੌਧਿਕ ਵਿਚਾਰ-ਵਟਾਂਦਰਾ ਕਰਨਾ ਇਕ ਵਿਲੱਖਣ ਇਹਸਾਸ ਸੀ। ਵੱਡੇ-ਵੱਡੇ ਵਿਦਵਾਨਾਂ ਨਾਲ ਇਸ ਗੁਫ਼ਤਗੂ 'ਚ ਸ਼ਾਮਲ ਹੋਣਾ ਇੱਕ ਪੂਰਨ ਸਨਮਾਨ ਦੀ ਗੱਲ ਰਹੀ। ਗੁਰੂ ਮਹਾਰਾਜ ਦੇ ਜੀਵਨ, ਫ਼ਲਸਫ਼ੇ ਅਤੇ ਉਹਨਾਂ ਦੀਆਂ ਸਿਖਿਆਵਾਂ ਨੂੰ ਗ੍ਰਹਿਣ ਕਰਨ ਬਾਰੇ ਕੀਤੀ ਗਈ ਚਰਚਾ ਸ਼ਾਨਦਾਰ ਸੀ। ਇਸ ਮੌਕੇ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਨ ਲਈ ਮੌਜੂਦ ਹੋਏ ਬੱਚਿਆਂ ਦੀ ਉਤਸੁਕਤਾ ਵੇਖ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ।