ਭਵਾਨੀਗੜ੍ਹ ਵਿੱਚ ਡੋਰ-ਟੂ-ਡੋਰ ਕਰਨ ਉਪਰੰਤ ਲੋਕਾਂ ਵੱਲੋਂ ਬਹੁਤ ਹੀ ਜ਼ਬਰਦਸਤ ਹੁੰਗਾਰਾ ਮਿਲਿਆ। ਇਸ ਦੌਰਾਨ ਲੋਕ ਬਹੁਤ ਜ਼ਿਆਦਾ ਉਤਸ਼ਾਹਿਤ ਸਨ ਅਤੇ ਮੈਂਨੂੰ ਮਿਲਣ ਲਈ ਵੱਡੀ ਗਿਣਤੀ ਵਿੱਚ ਬਾਹਰ ਆਏ। ਲੋਕਾਂ ਵੱਲੋਂ ਕਾਂਗਰਸ ਪਾਰਟੀ ਲਈ ਅਤੇ ਭਵਾਨੀਗੜ੍ਹ ਵਿੱਚ ਕੀਤੇ ਸ਼ਾਨਦਾਰ ਕੰਮਾਂ ਲਈ ਦਿਲੋਂ ਸਮਰਥਨ ਦੇਣ ਦਾ ਪ੍ਰਗਟਾਵਾ ਕਰਨਾ ਬਹੁਤ ਚੰਗਾ ਲੱਗਿਆ।ਭਵਾਨੀਗੜ੍ਹ ਦੇ ਲੋਕਾਂ ਲਈ ਮੇਰਾ ਹਮੇਸ਼ਾ ਨਰਮ ਨਜ਼ਰੀਆ ਰਿਹਾ ਹੈ ਅਤੇ ਇਹ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂਨੂੰ ਉਨ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂਨੂੰ ਪੂਰੀ ਉਮੀਦ ਹੈ ਕਿ ਲੋਕ ਭਵਾਨੀਗੜ੍ਹ ਦੀ ਤਰੱਕੀ ਅਤੇ ਤਬਦੀਲੀ ਨੂੰ ਜਾਰੀ ਰੱਖਣ ਲਈ ਮੈਂਨੂੰ ਹੋਰ 5 ਸਾਲ ਦੇਣਗੇ।